We want to make Vancouver more affordable - not just housing, but the costs that families face on a regular basis like property taxes and community programs.
ਪੰਜਾਬੀ
ਵੈਨਕੂਵਰ ਲਈ ਵਿਯਨ (ਦੂਰ ਦ੍ਰਿਸ਼ਟੀ)
ਅਸੀਂ ਜੋ ਸ਼ੁਰੂ ਕੀਤਾ ਹੈ ਉਸ ਨੂੰ ਸਿਰੇ ਲਾਉਣ ਵਾਸਤੇ ਤੁਹਾਡੀ ਮਦਦ ਦੀ ਲੋੜ ਹੈ। ਕਾਊਂਸਲ, ਸਕੂਲ ਬੋਰਡ ਅਤੇ ਪਾਰਕਸ ਬੋਰਡ ‘ਤੇ ਵਿਯਨ ਵੈਨਕੂਵਰ ਦੀ ਤਕੜੀ ਟੀਮ ਦੀ ਚੋਣ ਕਰਨ ਵਾਸਤੇ ਮੇਹਰਬਾਨੀ ਕਰਕੇ ਸਾਡੇ ਨਾਲ ਆਓ ਤਾਂ ਕਿ ਅਸੀਂ ਵੈਨਕੂਵਰ ਨੂੰ ਆਮ ਵਿਅਕਤੀ ਦੀ ਪਹੁੰਚ ਵਾਲਾ, ਹਰਾ ਭਰਾ ਅਤੇ ਰਹਿਣਯੋਗ ਸ਼ਹਿਰ ਬਣਾਉਣ ਲਈ ਆਪਣਾ ਕੰਮ ਜ਼ਾਰੀ ਰੱਖੀਏ।
ਪਿਛਲੇ ਤਿੰਨ ਸਾਲਾਂ ਦੌਰਾਨ ਅਸੀਂ ਕਾਫੀ ਤਰੱਕੀ ਕੀਤੀ ਹੈ ਪਰ ਅਜੇ ਹੋਰ ਕੰਮ ਕਰਨ ਵਾਲਾ ਹੈ - ਅਤੇ ਅਸੀਂ ਸਮੇਂ ਨੂੰ ਪਿੱਛੇ ਨਹੀਂ ਮੁੜਨ ਦੇ ਸਕਦੇ। ਕਿਰਪਾ ਕਰਕੇ ਨਵੰਬਰ 19 ਵਾਲੇ ਦਿਨ ਵਿਯਨ ਵੈਨਕੂਵਰ ਦੀ ਟੀਮ ਨੂੰ ਵੋਟ ਪਾਓ।
ਪ੍ਰਾਪਤੀਆਂ
ਪਿੱਛਲੇ ਤਿੰਨ ਸਾਲਾਂ ਦੌਰਾਨ, ਮੇਅਰ ਰੌਬਰਟਸਨ ਅਤੇ ਵਿਯਨ ਕਾਊਂਸਲ ਨੇ ਉਹ ਵਾਇਦੇ ਪੂਰੇ ਕੀਤੇ ਹਨ ਜਿਹੜੇ ਅਸੀਂ 2008 ਵਿਚ ਕੀਤੇ ਸੀ ਉਨ੍ਹਾਂ ਮਸਲਿਆਂ ਬਾਰੇ ਜੋ ਵੈਨਕੂਵਰ ਵਾਸੀਆਂ ਲਈ ਮਹੱਤਵ ਰੱਖਦੇ ਹਨ।
ਸਭਿਆਚਾਰਕ ਵੱਖਰੇਵਿਆਂ ਦਾ ਜਸ਼ਨ:
- ਮੁੱਖ ਤਿਓਹਾਰ ਅਤੇ ਘਟਨਾਵਾਂ ਨੂੰ ਮਾਨਤਾ ਦਿੱਤੀ ਹੈ ਜਿਵੇਂ ਕਿ ਦਿਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਾ ਐਲਾਨ ਕਰਕੇ ਅਤੇ ਵੈਨਕੂਵਰ ਸਿਟੀ ਹਾਲ ਵਿਚ ਸਮਾਗਮ ਕਰਕੇ; ਉੱਤਰੀ ਅਮਰੀਕਾ ਵਿਚ ਕਿਸੇ ਅਜਾਇਬ ਘਰ ਵਿਚ ਭੰਗੜੇ ਬਾਰੇ ਲੱਗਣ ਵਾਲੀ ਆਪਣੀ ਕਿਸਮ ਦੀ ਪਹਿਲੀ ਪ੍ਰਦਰਸ਼ਨੀ ਦੀ ਮੱਦਦ ਕਰਕੇ ਅਤੇ ਵੈਨਕੂਵਰ 2010 ਓਲੰਪਿਕ ਅਤੇ ਵੈਨਕੂਵਰ ਦੀ 125ਵੀਂ ਜਨਮ ਸ਼ਤਾਬਦੀ ਸਮੇਂ ਸਾਊਥ ਏਸ਼ੀਅਨ ਆਰਟਸ ਅਤੇ ਕਲਚਰ ਨੂੰ ਵੜ੍ਹਾਵਾ ਦੇ ਕੇ।
ਤਕੜੇ ਅਤੇ ਸੁਰੱਖਿਅਤ ਭਾਈਚਾਰੇ:
- ਅਸੀਂ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਵਾਸਤੇ ਸੁਰੱਖਿਅਤ ਚੋਣਾਂ ਪੈਦਾ ਕੀਤੀਆਂ ਹਨ, ਪੁਲਿਸ ਵਿਭਾਗ ਵਿਚ ਹੋਰ ਪੈਸੇ ਲਾਏ ਹਨ, ਅਤੇ ਫਾਲਜ਼ ਕਰੀਕ ਏਰੀਏ ਵਿਚ ਇਕ ਵੱਡੇ ਜੂਹਾ-ਘਰ (ਮੈਗਾ-ਕਸੀਨੋ) ਦਾ ਵਿਰੋਧ ਕੀਤਾ ਹੈ।
ਆਮ ਵਿਅਕਤੀ ਦੀ ਆਰਿਥਕ ਪਹੁੰਚ ਵਾਲੇ (ਅਫੋਰਡੇਬਲ) ਘਰ:
- ਚੌਂਹ ਸਾਲਾਂ ਵਿਚ ਪਹਿਲੀ ਵਾਰੀ ਨਵੇਂ ਕਿਰਾਏ ‘ਤੇ ਦੇਣ ਵਾਲੇ ਘਰ ਬਣਾਏ ਹਨ ਅਤੇ ਕਈ ਦਹਾਕਿਆਂ ਵਿਚ ਪਹਿਲੀ ਵਾਰੀ ਕੋ-ਆਪ ਘਰ ਬਣਾਏ ਹਨ।
ਸਭ ਤੋਂ ਵੱਧ ਹਰਾ ਭਰਾ ਸ਼ਹਿਰ:
- ਕੂੜੇ ਵਾਂਗ ਹੀ ਘਰਾਂ ਤੋਂ ਚੁੱਕੇ ਜਾਣ ਵਾਲੇ ਕੰਪੋਸਟ ਦੇ ਪ੍ਰੋਗਰਾਮ ਲਾਗੂ ਕੀਤੇ ਹਨ ਅਤੇ ਕੀਔਟੋ ਗਰੀਨ ਹਾਊਸ ਰੀਡਕਸ਼ਨ ਟਾਰਗਿਟ (ਜੀ ਐੱਚ ਜੀ) ਹਾਸਲ ਕੀਤੇ ਹਨ।
ਬੇਘਰਤਾ (ਹੋਮਲੈੱਸਨਿੱਸ):
- ਇਸ ਵਰ੍ਹੇ, ਦਹਾਕੇ ਤੋਂ ਵੀ ਵੱਧ ਸਮੇਂ ਬਾਅਦ, ਵੈਨਕੂਵਰ ਨੇ ਪਹਿਲੀ ਵਾਰੀ ਬੇਘਰਤਾ ਵਿਚ ਕਟੌਤੀ ਦੇਖੀ ਹੈ - 110 ਲੋਕ।
ਮਨਪਰਚਾਵੇ ਵਾਲਾ ਸ਼ਹਿਰ (ਫਨ ਸਿਟੀ):
- ਲੋਕਾਂ ਦੇ ਮਨਪਸੰਦ ਸੜਕਾਂ ‘ਤੇ ਖਾਣੇ ਦੀਆਂ ਰੇੜ੍ਹੀਆਂ ਵਾਲਾ ਪ੍ਰੋਗਰਾਮ ਚਾਲੂ ਕੀਤਾ ਹੈ; ਦੁਨੀਆਂ ਭਰ ਵਿਚ ਆਏ ਆਰਥਿਕ ਮੰਦਵਾੜੇ ਦੇ ਬਾਵਜੂਦ ਕਲਾ ਅਤੇ ਸਭਿਆਚਾਰ ਨੂੰ ਆਰਥਿਕ ਮਦਦ ਦੇਣੀ ਜ਼ਾਰੀ ਰੱਖੀ ਹੈ।
ਪਬਲਿਕ ਸੇਵਾਵਾਂ:
- ਆਰਥਿਕ ਮੰਦਵਾੜੇ ਦਾ ਸਾਹਮਣਾ ਕਰਦਿਆਂ ਵੀ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਲਾਇਬ੍ਰੇਰੀਆਂ ਦੀ ਰੱਖਿਆ ਕੀਤੀ ਹੈ।
ਭਵਿੱਖ ਲਈ ਸਾਡਾ ਵਿਯਨ
ਅਸੀਂ ਕਾਫੀ ਕੰਮ ਮੁਕਾ ਲਿਆ ਹੈ, ਪਰ ਵੈਨਕੂਵਰ ਦੇ ਸਾਡੇ ਵਿਯਨ ਤੱਕ ਪਹੁੰਚਣ ਵਾਸਤੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਅਗਲੇ ਤਿੰਨਾਂ ਸਾਲਾਂ ਦੌਰਾਨ ਅਸੀਂ ਆਪਣੇ ਪਹਿਲਾਂ ਕੀਤੇ ਕੰਮਾਂ ‘ਤੇ ਹੋਰ ਉਸਾਰੀ ਕਰਾਂਗੇ, ਅਤੇ ਆਮ ਵਿਅਕਤੀ ਦੀ ਪਹੁੰਚ ਵਾਲੇ ਘਰ, ਬੇਘਰਤਾ, ਨੌਕਰੀਆਂ ਪੈਦਾ ਕਰਨਾ, ਸ਼ਹਿਰ ਨੂੰ ਹਰਾ ਭਰਾ ਬਣਾਉਣਾ, ਅਤੇ ਵੈਨਕੂਵਰ ਦੇ ਗੁਆਂਢਾਂ ਨੂੰ ਹਰ ਕਿਸੇ ਦੇ ਰਹਿਣਯੋਗ ਬਣਾਉਣਾ।
ਵਿਯਨ ਟੀਮ ਇਹ ਕਰੇਗੀ:
- ਆਮ ਵਿਅਕਤੀ ਦੀ ਪਹੁੰਚੁ ਵਾਲੇ ਹੋਰ ਘਰ ਬਣਾਵੇਗੀ, ਕਿਰਾਏਦਾਰਾਂ ਦੀ ਰੱਖਿਆ ਕਰੇਗੀ ਅਤੇ ਪਰਿਵਾਰਾਂ ਵਾਸਤੇ ਟੈਕਸ ਘੱਟ ਰੱਖੇਗੀ।
- ਬਰੌਡਵੇਅ ਕੌਰੀਡੌਰ ਦੇ ਨਾਲ ਨਾਲ ਰੈਪਿਡ ਟਰਾਂਜ਼ਿੱਟ ਦੀ ਹਿਮਾਇਤ ਕਰੇਗੀ, ਹੋਰ ਬੱਸ ਸੇਵਾਵਾਂ ਲਈ ਵਕਾਲਤ ਕਰੇਗੀ ਅਤੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਵਾਸਤੇ ਹੋਰ ਪੈਸੇ ਲਾਵੇਗੀ।
- ਸੁਰੱਖਿਅਤ, ਹੋਰ ਪਾਰਕਾਂ, ਖੇਡਣ ਦੀਆਂ ਗਰਾਊਂਡਾਂ ਵਾਲੇ ਸਿਹਤਮੰਦ ਗੁਆਂਢ ਉਸਾਰੇਗੀ, ਅਤੇ ਕਮਿਊਨਿਟੀ ਸੈਂਟਰਾਂ ਅਤੇ ਲਾਇਬ੍ਰੇਰੀਆਂ ਵਿਚ ਹੋਰ ਪੈਸਾ ਲਾਵੇਗੀ।


